ਕਾਨੂੰਨ ਦੇ ਖੇਤਰ ‘ਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇਣ ਦਾ ਉਦੇਸ਼ ਨਾਲ ਸੀ.ਜੀ.ਸੀ ਝੰਜੇੜੀ ਵਿਖੇ ‘ਚੰਡੀਗੜ੍ਹ ਲਾਅ ਕਾਲਜ’ ਦਾ ਆਗਾਜ਼

 

ਮੁਹਾਲੀ, (ਡੀ ਐਨ ਸਿੰਘ)

 


ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਝੰਜੇੜੀ ਨੇ ਮੌਜੂਦਾ ਅਕਾਦਮਿਕ ਸੈਸ਼ਨ 2021-22 ਤੋਂ ਕੈਂਪਸ ਵਿਖੇ ਚੰਡੀਗੜ੍ਹ ਲਾਅ ਕਾਲਜ ਦੀ ਸਥਾਪਨਾ ਨਾਲ ਵਿਦਿਆਰਥੀਆਂ ਨੂੰ ਕਾਨੂੰਨ ਸਿੱਖਿਆ ਦੇ ਖੇਤਰ ‘ਚ ਮਿਆਰੀਆਂ ਸੇਵਾਵਾਂ ਪ੍ਰਦਾਨ ਕਰਵਾਉਣ ਦਾ ਬੀੜਾ ਚੁੱਕਿਆ ਹੈ। ਇਹ ਜਾਣਕਾਰੀ ਸੀ.ਜੀ.ਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੈਂਪਸ ਪਰੀਸਰ ਵਿਖੇ ਨਵਾਂ ਸਥਾਪਿਤ ਕੀਤਾ ਚੰਡੀਗੜ੍ਹ ਲਾਅ ਕਾਲਜ ਬਾਰ ਕੌਂਸਲ ਆਫ਼ ਇੰਡੀਆ ਵੱਲੋਂ ਮਨਜ਼ੂਰ ਕੀਤਾ ਗਿਆ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਨਤਾ ਪ੍ਰਾਪਤ ਹੈ। ਜੋ ਕਾਨੂੰਨ ਖੇਤਰ ‘ਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਬੀ.ਏ ਐਲ.ਐਲ.ਬੀ ਅਤੇ ਬੀ.ਕਾਮ-ਐਲ.ਐਲ.ਬੀ 5 ਸਾਲਾਂ ਇੰਟੀਗ੍ਰੇਟਡ ਅੰਡਰ-ਗ੍ਰੈਜੂਏਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰੇਗਾ ਜਦਕਿ ਗ੍ਰੈਜੂਏਟ ਵਿਦਿਆਰਥੀਆਂ ਨੂੰ 3 ਸਾਲਾਂ ਐਲ.ਐਲ.ਬੀ ਪੋਸਟ-ਗ੍ਰੈਜਏਟ ਡਿਗਰੀ ਪ੍ਰੋਗਰਾਮ ਦੀ ਪੇਸ਼ਕਸ਼ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਲਈ ਬੀ.ਏ-ਐਲ.ਐਲ.ਬੀ ‘ਚ 120 ਸੀਟਾਂ, ਬੀ.ਕਾੱਮ-ਐਲ.ਐਲ.ਬੀ ‘ਚ 60 ਅਤੇ ਐਲ.ਐਲ.ਬੀ ਮਾਸਟਰ ਪ੍ਰੋਗਰਾਮ ‘ਚ ਵੀ 60 ਸੀਟਾਂ ਉਪਲਬਧ ਹੋਣਗੀਆਂ।

ਵਧੇਰੇ ਜਾਣਕਾਰੀ ਦਿੰਦਿਆਂ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੇ ਉਦੇਸ਼ ਭਵਿੱਖ ਲਈ ਹੁਨਰਮੰਦ ਕਾਨੂੰਨੀ ਪੇਸ਼ੇਵਾਰ ਤਿਆਰ ਕਰਨਾ ਹੈ, ਜੋ ਉੱਭਰ ਰਹੀਆਂ ਚੁਨੌਤੀਆਂ ਦੇ ਬਾਵਜੂਦ ਸਮੇਂ ਦੀ ਲੋੜ ਨੂੰ ਗੰਭੀਰਤਾ ਨਾਲ ਸਮਝਣ ਅਤੇ ਹਾਲਾਤਾਂ ਦਾ ਢੁਕਵਾਂ ਮੁਲਾਂਕਣ ਕਰ ਸਕਣ। ਉਨ੍ਹਾਂ ਉਮੀਦ ਪ੍ਰਗਟਾਈ ਕਿ ਚੰਡੀਗੜ੍ਹ ਲਾਅ ਕਾਲਜ ਭਵਿੱਖ ‘ਚ ਸੂਬੇ ਅਤੇ ਉੱਤਰ ਭਾਰਤ ‘ਚ ਕਾਨੂੰਨੀ ਅਧਿਐਨ ਦੇ ਖੇਤਰ ‘ਚ ਚੋਟੀ ਦੇ ਇੰਸਟੀਚਿਊਟਾਂ ਵਿਚੋਂ ਇੱਕ ਹੋਵੇਗਾ, ਜਿਸ ਵੱਲੋਂ ਪਰੰਪਰਾ ਅਤੇ ਆਧੁਨਿਕਤਾ ਦਾ ਅਨੋਖਾ ਸੰਤੁਲਨ ਕਾਇਮ ਕੀਤਾ ਜਾਵੇਗਾ। ਪ੍ਰੈਜ਼ੀਡੈਂਟ ਧਾਲੀਵਾਲ ਨੇ ਦੱਸਿਆ ਕਿ ਕਾਲਜ ਦੀ ਸਮੁੱਚੀ ਇਮਾਰਤ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸ਼ਾਮਲ ਕੀਤਾ ਗਿਆ ਹੈ, ਜਿਸ ‘ਚ ਸਮਾਰਟ ਕਲਾਸ ਰੂਮ, ਪ੍ਰਭਾਵਸ਼ਾਲੀ ਮੂਟ ਕੋਰਟ, ਕੰਪਿਊਟਰ ਲੈਬਾਰਟਰੀਆਂ, ਭਾਸ਼ਾ ਸਬੰਧੀ ਲੈਬਾਰਟਰੀਆਂ, ਅਤਿ-ਆਧੁਨਿਕ ਆਡੀਟੋਰੀਅਮ ਅਤੇ ਕੰਪਿਊਟਰਾਈਜ਼ਡ ਲਾਇਬ੍ਰੇਰੀ, ਜਿਸ ਵਿਚ ਈ-ਕਿਤਾਬਾਂ, ਈ-ਜਨਰਲ, ਏ.ਆਈ.ਆਰ ਰਿਪੋਰਟਾਂ, ਕਾਨੂੰਨ ਕੋਸ਼ ਅਤੇ ਕਾਨੂੰਨ ਪੇਸ਼ੇ ਸਬੰਧੀ ਹੋਰ ਮਹੱਤਵਪੂਰਨ ਸਮਗਰੀ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਉਚ ਸਿੱਖਿਆ ‘ਚ ਜਾਣ ਸਬੰਧੀ ਵਿੱਤੀ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਵੱਖੋ-ਵੱਖਰੀਆਂ ਵਜ਼ੀਫ਼ਾ ਸਕੀਮਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਅਧੀਨ ਵਿਦਿਆਰਥੀਆਂ ਨੂੰ ਕੋਰਸ ਫ਼ੀਸ ‘ਤੇ 100 ਫ਼ੀਸਦੀ ਤੱਕ ਦੇ ਵਜ਼ੀਫ਼ੇ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਉਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਜਿੱਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੋਂ ਫੈਕਲਟੀ ਲਈ ਗਈ ਹੈ ਉੱਥੇ ਹੀ ਕੋਰਸਾਂ ਸਬੰਧੀ ਪਾਠਕ੍ਰਮ ਇੰਡਸਟਰੀ ਦੀਆਂ ਮੌਜੂਦਾ ਜ਼ਰੂਰਤਾਂ ਨੂੰ ਵੇਖਦਿਆਂ ਕਾਨੂੰਨ ਪੇਸ਼ਾਵਰਾਂ ਦੇ ਮਾਰਗ ਦਰਸ਼ਨ ਹੇਠ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀ.ਜੀ.ਸੀ ਵੱਲੋਂ ਸਥਾਪਿਤ ਕੀਤੇ ਅਕਾਦਮਿਕ ਅਤੇ ਇੰਡਸਟਰੀ ਗੱਠਜੋੜਾਂ ਦਾ ਵੀ ਵਿਦਿਆਰਥੀਆਂ ਨੂੰ ਵੱਡੇ ਪੱਧਰ ‘ਤੇ ਲਾਭ ਮਿਲੇਗਾ, ਜਿਨ੍ਹਾਂ ਦੀ ਸਹਾਇਤਾ ਨਾਲ ਸਾਂਝੇ ਖੋਜ ਪ੍ਰਾਜੈਕਟ, ਫੈਕਲਟੀ ਸੇਵਾਵਾਂ ਦਾ ਅਦਾਨ-ਪ੍ਰਦਾਨ, ਸੈਮੀਨਾਰ, ਗੋਸ਼ਟੀਆਂ, ਕਾਨਫ਼ਰੰਸਾਂ, ਵਰਕਸ਼ਾਪਾਂ, ਮੂਟ ਕੋਰਟ ਮੁਕਾਬਲੇ ਆਦਿ ਦਾ ਆਯੋਜਨ ਕਰਵਾਉਣ ਦੇ ਨਾਲ-ਨਾਲ ਪ੍ਰਕਾਸ਼ਨਾਵਾਂ ਦਾ ਆਦਾਨ-ਪ੍ਰਦਾਨ ਕਰਨ ਦੇ ਪੱਖ ਤੋਂ ਵੀ ਗਤੀਵਿਧੀਆਂ ਕੀਤੀਆਂ ਜਾਣਗੀਆਂ। ਕਾਨੂੰਨੀ ਪੇਸ਼ੇ ਨਾਲ ਸਬੰਧਿਤ ਵਿਸ਼ੇਸ਼ ਮਾਹਿਰਾਂ ਅਤੇ ਫੈਕਲਟੀ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਲੈਕਚਰਾਂ ਦੁਆਰਾ ਖੇਤਰ ਦੀਆਂ ਮੌਜੂਦਾ ਜ਼ਰੂਰਤਾਂ ਅਤੇ ਬਾਰੀਕੀਆਂ ਬਾਬਤ ਜਾਣੂ ਕਰਵਾਉਣ ਲਈ ਸਾਂਝੇ ਕਾਰਜ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਪਲੇਸਮੈਂਟ ਦੇ ਖੇਤਰ ‘ਚ ਸੰਸਥਾ ਮੋਹਰੀ ਭੂਮਿਕਾ ਨਿਭਾ ਰਹੀ ਹੈ, ਜਿਸ ਦੇ ਅੰਤਰਗਤ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਦੌਰਾਨ ਦੇਸ਼-ਵਿਦੇਸ਼ ਦੀਆਂ ਚੋਟੀ ਦੀਆਂ ਕੰਪਨੀਆਂ ਵੱਲੋਂ ਉਲੀਕੀਆਂ ਇੰਟਰਵਿਊ ਦੇ ਵੱਖ-ਵੱਖ ਪੜਾਵਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣ ਦੇ ਮੱਦੇਨਜ਼ਰ ਸੀ.ਜੀ.ਸੀ ਨੇ 360 ਡਿਗਰੀ ਟਰੇਨਿੰਗ ਅਤੇ ਪਲੇਸਮੈਂਟ ਪ੍ਰੋਗਰਾਮ (ਟੀ.ਪੀ.ਪੀ) ਸਥਾਪਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦੀ ਮਾਹਿਰ ਟੀਮ ਵੱਲੋਂ ਵਿਦਿਆਰਥੀਆਂ ਨੂੰ ਦਾਖ਼ਲੇ ਦੇ ਪਹਿਲੇ ਦਿਨ ਤੋਂ ਹੀ ਪ੍ਰੀ-ਪਲੇਸਮੈਂਟ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਪ੍ਰਮੁੱਖ ਕੰਪਨੀਆਂ ‘ਚ ਪਲੇਸਮੈਂਟ ਹਾਸਲ ਕਰਨ ਲਈ ਆਤਮ-ਵਿਸ਼ਵਾਸ ਹਾਸਲ ਕਰਨ ਸਕਣ।

ਕੈਂਪਸ ਵਿਖੇ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੰਦਿਆਂ ਸ. ਧਾਲੀਵਾਲ ਨੇ ਦੱਸਿਆ ਕਿ ਸੰਸਥਾ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ਤੋਂ ਇਲਾਵਾ ਸੁਚੱਜੀਆਂ ਮੈਡੀਕਲ ਸਹੂਲਤਾਂ ਨਾਲ ਲੈਸ ਡਿਸਪੈਂਸਰੀ ਉਪਲਬਧ ਹੈ, ਜਿੱਥੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਬਕਾਇਦਾ ਡਾਕਟਰੀ ਇਲਾਜ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਲੜਕੇ-ਲੜਕੀਆਂ ਲਈ ਵੱਖੋ-ਵੱਖਰੇ ਹੋਸਟਲਾਂ ਤੋਂ ਇਲਾਵਾ ਸੁਚੱਜੀਆਂ ਟਰਾਂਸਪੋਟੇਸ਼ਨ ਸੇਵਾਵਾਂ ਦੀ ਵਿਵਸਥਾ ਕੀਤੀ ਗਈ ਹੈ।
ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕਾਲਜ ਵੱਲੋਂ ਪੇਸ਼ ਕੀਤੇ ਗਏ ਕੋਰਸ ਵਿਦਿਆਰਥੀਆਂ ‘ਚ ਸਥਾਨਕ ਅਤੇ ਰਾਸ਼ਟਰੀ ਪੱਧਰ ‘ਤੇ ਨਿਆਂ ਪਾਲਿਕਾ ਦੇ ਕਾਨੂੰਨੀ ਢਾਂਚੇ ਦੇ ਵੱਖ-ਵੱਖ ਪਹਿਲੂਆਂ ਦੀ ਡੂੰਘਾਈ ਨਾਲ ਸਮਝ ਵਿਕਸਿਤ ਕਰਨਗੇ। ਉਨ੍ਹਾਂ ਕਿਹਾ ਕਿਹਾ ਕਾਲਜ ਵੱਲੋਂ ਮਿਆਰੀ ਸਿੱਖਿਆ ਰਾਹੀਂ ਵਿਦਿਆਰਥੀਆਂ ਨੂੰ ਨਾ ਕੇਵਲ ਰੁਜ਼ਗਾਰ ਦੇ ਕਾਬਿਲ ਬਣਾਇਆ ਜਾਵੇਗਾ ਬਲਕਿ ਨੈਤਿਕ ਕਦਰਾਂ ਕੀਮਤਾਂ ਨਾਲ ਜੋੜ ਕੇ ਜ਼ੁੰਮੇਵਾਰ ਨਾਗਰਿਕ ਵਜੋਂ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਦੇਸ਼ ਦੀ ਨਿਆਂਪਾਲਿਕਾ ਲਈ ਹੁਨਰਮੰਦ ਕਾਨੂੰਨੀ ਪੇਸ਼ੇਵਾਰ ਪੈਦਾ ਕਰਨ ਦੇ ਉਦੇਸ਼ ਨਾਲ ਸੀ.ਜੀ.ਸੀ ਨੇ ਆਪਣੇ ਕੈਂਪਸ ‘ਚ ਚੰਡੀਗੜ੍ਹ ਲਾਅ ਕਾਲਜ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਲਜ ਦਾ ਟੀਚਾ ਦੇਸ਼ ‘ਚ ਸਮਾਜਿਕ, ਆਰਥਿਕ, ਸਭਿਆਚਾਰਕ ਵਿਕਾਸ ਦੇ ਪ੍ਰਸੰਗ ‘ਚ ਪੜ੍ਹਾਏ ਜਾਣ ਵਾਲੇ ਕਾਨੂੰਨ ਦੇ ਅਧਿਐਨ ਲਈ ਇੱਕ ਸਰਬੋਤਮ ਦ੍ਰਿਸ਼ਟੀਕੋਣ ਕਾਇਮ ਕਰਨਾ ਹੋਵੇਗਾ।

Leave a Reply

Your email address will not be published. Required fields are marked *