- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਤੋਂ ਜੂਡੀਸ਼ੀਅਲ ਕੋਰਟ ਕੰਪਲੈਕਸ ਤੱਕ ਕੱਢੀ ਗਈ ਪ੍ਰਭਾਤ ਫੈਰੀ (ਰੈਲੀ)
ਐਸ.ਏ.ਐਸ. ਨਗਰ
ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਮਾਨਯੋਗ ਸ੍ਰੀ ਅਜੇ ਤਿਵਾੜੀ, ਜੱਜ, ਪੰਜਾਬ ਅਤੇ ਹਰਿਆਣਾ ਕਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਯੋਗ ਅਗਵਾਈ ਵਿਚ ਸ੍ਰੀ ਆਰ.ਐਸ. ਰਾਏ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਅੱਜ ਮਿਤੀ 14 ਨਵੰਬਰ ਨੂੰ ‘ਪੈਨ ਇੰਡੀਆ ਅਵੇਰਨੈਸ ਅਤੇ ਆਉਟਰੀਚ ਪ੍ਰੋਰਗਾਮ’, ਜੋ ਕਿ ਮਿਤੀ 02 ਅਕਤੂਬਰ ਤੋਂ 14 ਨਵੰਬਰ ਤੱਕ ਚਲਿਆ ਦਾ ਸਮਾਪਤੀ ਸਮਾਰੋਹ ਕੀਤਾ ਗਿਆ।
ਇਸ ਸੰਦਰਭ ਵਿੱਚ ਪ੍ਰਭਾਤ ਫੈਰੀ (ਰੈਲੀ) ਦਾ ਆਯੋਜ਼ਨ ਕੀਤਾ ਗਿਆ, ਜੋ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਤੋਂ ਸ਼ੁਰੂ ਕਰਕੇ ਜੂਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਸਮਾਪਤ ਕੀਤੀ ਗਈ। ਸ਼੍ਰੀ ਅਰੁਣ ਗੁਪਤਾ, ਮਾਣਯੋਗ ਮੈਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਅਤੇ ਡਾ. ਮਨਦੀਪ ਮਿੱਤਲ, ਮਾਣਯੋਗ ਵਧੀਕ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਜੀਆਂ ਨੇ ਇਸ ਰੈਲੀ ਵਿੱਚ ਸਿ਼ਰਕਤ ਕੀਤੀ।ਇਸ ਤੋਂ ਇਲਾਵਾ ਸਾਰੇ ਜੂਡੀਸ਼ੀਅਲ ਅਫ਼ਸਰ, ਸਟਾਫ ਅਤੇ ਵਕੀਲ ਵੀ ਇਸ ਰੈਲੀ ਵਿੱਚ ਸ਼ਾਮਿਲ ਹੋਏ।
ਰੈਲੀ ਤੋਂ ਬਾਅਦ ਕੋਰਟ ਵਿੱਖੇ ਸ਼੍ਰੀ ਆਰ. ਐਸ. ਰਾਏ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕੱਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ, ਸ਼੍ਰੀ ਅਰੁਣ ਗੁਪਤਾ, ਮਾਣਯੋਗ ਮੈਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਅਤੇ ਡਾ. ਮਨਦੀਪ ਮਿੱਤਲ, ਮਾਣਯੋਗ ਵਧੀਕ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਅਤੇ ਸ਼੍ਰੀ ਬਲਜਿੰਦਰ ਸਿੰਘ ਮਾਨ ਨੇ ਪ੍ਰੈਸ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ 45 ਦਿਨਾਂ ਵਿੱਚ ਮੁਹਾਲੀ ਜਿਲ੍ਹੇ ਦੇ ਸਾਰੇ 341 ਪਿੰਡਾਂ ਵਿੱਚ ਪੰਜ ਵਾਰ ਅਵੇਰਨੈਸ ਪ੍ਰੋਗ੍ਰਾਮ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਸਬ ਡਵੀਜ਼ਨ ਡੇਰਾਬੱਸੀ ਅਤੇ ਖਰੜ ਵਿਖੇ ਵੀ ਵਾਕਾਥਾਨ/ਰੈਲੀ ਦਾ ਆਯੋਜਨ ਕੀਤਾ ਗਿਆ।