ਐਸ.ਏ.ਐਸ ਨਗਰ
ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਸ੍ਰੀ ਅਮਿਤ ਤਲਵਾੜ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਤਕਨੀਕੀ ਜਾਣਕਾਰੀ ਦੇਣ ਸਬੰਧੀ ਮੁੱਖ ਖੇਤਬਾੜੀ ਅਫਸਰ ਡਾ ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਹੇਠ ਸਮੂਹ ਕਲੱਸਟਰ,ਨੋਡਲ ਅਫ਼ਸਰਾਂ ਵੱਲੋ ਪਿੰਡਾਂ ਵਿੱਚ ਜਾਕੇ ਕਿਸਾਨ ਟ੍ਰੇਨਿੰਗ ਕੈਂਪ ਲਗਾਏ ਜਾ ਰਹੇ ਹਨ।
ਇਨ੍ਹਾਂ ਕੈਂਪਾਂ ਬਾਰੇ ਡਾ ਗੁਰਬਚਨ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਮਾਜਰੀ ਨੇ ਦੱਸਿਆ ਕਿ 10 ਮਈ ਤੋਂ ਲਗਾਤਾਰ ਬਲਾਕ ਮਾਜਰੀ ਦੀ ਟੀਮ ਵੱਲੋ ਝੋਨੇ ਦੀ ਸਿੱਧੀ ਬਿਜਾਈ ਲਈ ਪਿੰਡਾਂ ਵਿੱਚ ਜਾਕੇ ਟ੍ਰੇਨਿੰਗ ਕੈਂਪਾਂ,ਨੁੱਕੜ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਫਾਇਦੇ ਅਤੇ ਬਿਜਾਈ ਸਬੰਧੀ ਮੁੱਖ ਨੁਕਤੇ ਦੱਸੇ ਜਾ ਰਹੇ ਹਨ। ਪਿੰਡ ਕਾਦੀਮਾਜਰਾ ਵਿਖੇ ਸੁਰਿੰਦਰ ਸਿੰਘ ਅਤੇ ਸਰਬਜੀਤ ਸਿੰਘ ਦੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਬਲਾਕ ਵਿੱਚ 2 ਲੱਕੀ ਸੀਡ ਡ੍ਰਿਲ ਮਸ਼ੀਨਾਂ ਹਨ। ਇੰਨਾ ਮਸ਼ੀਨਾਂ ਨਾਲ ਬਿਜਾਈ ਦੇ ਨਾਲ ਦੀ ਨਾਲ ਨਦੀਨਾਸ਼ਕ ਦਵਾਈ ਦੀ ਸਪਰੇਅ ਕੀਤੀ ਜਾਂਦੀ ਹੈ, ਜਿਸ ਕਾਰਨ ਨਦੀਨਾਂ ਤੇ ਕੰਟਰੋਲ ਹੋ ਜਾਂਦਾ ਹੈ ।
ਇਸ ਤੋਂ ਇਲਾਵਾ ਬਲਾਕ ਵਿੱਚ 13 ਮਸ਼ੀਨਾਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੀਆ ਹਨ। ਇਸ ਮੌਕੇ ਡਾ ਗੁਰਬਚਨ ਸਿੰਘ ਨੇ ਦੱਸਿਆ ਕਿ ਜਿਆਦਾਤਰ ਕਿਸਾਨਾਂ ਵੱਲੋ ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਸਮੱਸਿਆ ਅਤੇ ਝਾੜ ਘੱਟ ਨਿਕਲਣ ਦੀ ਸ਼ਿਕਾਇਤ ਕੀਤੀ ਜਾਂਦੀ ਹੈ।ਇਸ ਤੇ ਉਨ੍ਹਾਂ ਦੱਸਿਆ ਕਿ ਕੁੱਝ ਧਿਆਨ ਰੱਖਣ ਯੋਗ ਗੱਲਾਂ ਜਿਵੇਂ ਖੇਤ ਦੀ ਚੋਣ,ਘੱਟ ਸਮੇਂ ਲੈਣ ਵਾਲੀ ਕਿਸਮ,ਤਰ ਵੱਤਰ ਜ਼ਮੀਨ ਵਿੱਚ ਬਿਜਾਈ ਸਾਂਮ ਸਮੇਂ,ਬਿਜਾਈ ਤੋਂ ਬਾਅਦ ਤੁਰੰਤ ਨਦੀਨਾਸ਼ਕ ਦਾ ਸਪਰੇਅ,ਅਗਰ ਬਾਦ ਵਿੱਚ ਨਦੀਨ ਹੋ ਜਾਣ ਤਾਂ ਨਦੀਨਾਂ ਦੀ ਪਛਾਣ ਕਰਕੇ ਸਮੇਂ ਸਿਰ ਸਪਰੇਅ ਕਰਨ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ,ਕਰਮਚਾਰੀਆਂ ਨਾਲ ਬਿਜਾਈ ਤੋਂ ਲੈਕੇ ਕਟਾਈ ਤੱਕ ਤਾਲਮੇਲ ਰੱਖਕੇ ਕਾਮਯਾਬ ਹੋ ਸਕਦੇ ਹਾਂ।