ਗੁਰਦਾਸਪੁਰ (ਰਣਜੀਤ ਅਜਾਦ)
ਅਨਿਲ ਕੁਮਾਰ (ਨੀਲਾ) ਨੂੰ ਗੁਰਦਾਸਪੁਰ ਜ਼ਿਲਾ ਵਾਈਸ ਪ੍ਰਧਾਨ ਮਾਨਿਰੋਟੀ ਸੈੱਲ ਬਨਣ ਤੇ ਆਪ ਟੀਮ ਵਲੋਂ ਮੁਬਾਰਕਬਾਦ ਦਿੱਤੀ ਗਈ । ਇਸ ਮੌਕੇ ਆਪ ਆਗੂ ਦਿਲਬਾਗ ਸਿੰਘ ਗਿੱਲ ਰਿਟਾਇਰਡ ਏ ਆਇ ਜੀ ਪੰਜਾਬ ਪੁਲੀਸ ਨੇ ਕਿਹਾ ਮਾਨਿਰੋਟੀ ਸੈੱਲ ਪੁਨਰ ਗਠਨ ਕਰ ਕੇ ਗੁਰਦਾਸਪੁਰ ਜ਼ਿਲਾ ਦੇ ਮਿਹਨਤੀ ਵਰਕਰ ਨੂੰ ਮਾਣ ਬਖਸ਼ਿਆ ਹੈ।ਇਸ ਨਾਲ ਹਲਕਾ ਗੁਰਦਾਸਪੁਰ ਵਿੱਚ ਪਾਰਟੀ ਨੂੰ ਕਾਫੀ ਮਜਬੂਤੀ ਮਿਲੇਗੀ।ਅਨਿਲ ਕੁਮਾਰ ਨੇ ਕਿਹਾ ਮੇਹਨਤ ਜਾਰੀ ਰਹੇਗੀ ਅਤੇ ਪਾਰਟੀ ਦੀਆ ਨੀਤੀਆ ਨੂੰ ਸੰਗਠਨ ਰਾਹੀਂ ਘਰ ਘਰ ਪਹੁੰਚਾਵਨ ਦੀ ਕੋਈ ਕਸਰ ਨਹੀਂ ਰਹਿਣ ਦਿਤੀ ਜਾਵੇਗੀ ਅਤੇ ਪਾਰਟੀ ਨੂੰ ਹਲਕੇ ਅਤੇ ਜ਼ਿਲ੍ਹਾ ਪੱਧਰ ਤੇ ਮਜਬੂਤ ਕੀਤਾ ਜਾਵੇਗਾ ਤਾਂ ਜੋ 2022 ਦਾ ਕਿਲ੍ਹਾ ਫਤਿਹ ਕਰ ਲੋਕਾਂ ਨੂੰ ਰਵਾਇਤੀ ਪਾਰਟੀਆਂ ਦਿਆਂ ਮਾਰੂ ਨੀਤੀਆਂ ਤੋਂ ਲੋਕਾਂ ਨੂੰ ਨੀਯਾਤ ਦਵਾਈ ਜਾ ਸਕੇ ।ਇਸ ਮੋਕੇ ਹਿਤਪਾਲ ਸਿੰਘ ਬਲਾਕ ਇੰਚਾਰਜ , ਅਜਯਾਬ ਸਿੰਘ ਪੰਨੂ ਸਰਕਲ ਇੰਚਾਰਜ,ਧਵਲ ਜੀਤ ਦੱਤਾ ਸੈਕਟਰੀ ਲੀਗਲ ਸੈੱਲ ਗੁਰਦਾਸਪੁਰ ,ਕੁਲਦੀਪ ਕਲਸੀ ਫਾਊਂਡਰ ਮੇਮਬਰ ਆਪ, ਨਰੇਸ਼ ਕੁਮਾਰ, ਸੋਮੀ, ਮਾਸਟਰ ਹਰਦੇਵ ,ਗੋਪੀ ਅਤੇ ਊਸ਼ਾ ਗਿੱਲ, ਸ਼ਾਂਤੀ ਦੇਵੀ, ਰਿਪਕਾ , ਗੀਤਾਂ ਆਦਿ ਸ਼ਾਮਲ ਸਨ।